Waris Shah - Heer 4-14 ( In Punjabi Gurmukhi too )


Waris Shah - Heer 4-14

ਇਕ ਤਖਤ ਹਾਜ਼ਾਰਿਓਂ ਗਲ ਕੀਚੇ , ਜਿਥੇ ਰੰਝਿਆਂ ਰੰਗ ਮਚਾਆ ਈ  ਛੈਲ ਗਭਰੂ ਮਾਸਤ ਅਲ੍ਬੇਲ੍ਰ੍ੜੇ ਨੇ, ਸੁੰਦਰ ਇੱਕ ਥੀਂ ਇੱਕ ਸਵਾਇਆ ਈ  ਵਾਲੇ ਕੋਕਲੇ ਮੁੰਦਰੀ ਮਝ ਲੁੱਙੀ, ਨਵਾ ਠਾਠ ਤੇ ਠਾਠ ਚੜਾਇਆ ਈ  ਕੀ ਸਿਫਤ ਹਜ਼ਾਰੇ ਦੀ ਆਖ ਸਕਾਂ, ਗੋਯਾ ਬਹਿਸ਼ਤ ਜ਼ਮੀਨ ਤੇ ਆਇਆ ਈ
Present Photo of Takht Hazara



















Madah pirdi hubb de naal keeje, jainde khadman de vich peerian ne
jehre peer di nazar manzoor hoye, gharin tinnan de peerian meerian ne
baajh Os jnab thon paar nahin, lakh dhundhade firan fakeerian ne
roz hashar de peer de taalbaan nu, hath sajjre milan giyan cheeriyan ne



ਮਦਾਹ ਪਿਰ ਦੀ ਹੁੱਬ ਦੇ ਨਾਲ ਕੀਜੇ, ਜੈਂਦੇ ਖਾਦਮਾਂ ਦੇ ਵਿਚ ਪੀਰੀਆਂ ਨੇ
ਜੇਹੜੇ ਪੀਰ ਦੀ ਨਜ਼ਰ ਮੰਜੂਰ ਹੋਏ ,   ਘਰੀਂ ਤਿੰਨਾਂ ਦੇ ਪੀਰੀਆਂ ਮੀਰੀਆਂ ਨੇ
ਬਾਝ ਓਸ ਜਨਾਬ ਥੋਂ ਪਾਰ ਨਾਹੀਂ, ਲਖ ਢੂੰਡਦੇ ਫਿਰਨ ਫਾਕੀਰੀਆਂ ਨੇ
ਰੋਜ਼ ਹਸ਼ਰ ਦੇ ਪੀਰ ਦੇ ਤਾਲਾਬਾਂ ਨੂੰ ਹੱਥ ਸੱਜਰੇ ਮਿਲਣ ਗੀਆਂ ਚੀਰੀਆਂ ਨੇ                    ||4||


maudood da ladla peer chishti shakr ganj mas-ud bharpur hai ji
bayian kutban de vich hai peer kaamal, jaindi aajazi zuhad manzoor hai ji
khandaan vich chishtiyan kaamliyatt, sheher fakkar da patan mash-hoor hai ji
shakar ganj ne aan mukam keeta, dukh darad punjab da door hai ji
yaran asan nu aan swaal keeta kissa heer da navan banayiye ji


ਮੌਦੂਦ ਦਾ ਲਾਡਲਾ ਪੀਰ ਚਿਸ਼ਤੀ ਸ਼ਕਰ ਗੰਜ ਮਸਊਦ ਭਰਪੂਰ ਹੈ ਜੀ
ਬਾਈਆਂ ਕੁਤਬਾਂ ਦੇ ਵਿਚ ਹੈ ਪੀਰ ਕਾਮਲ, ਜੈਂਦੀ ਆਜਜ਼ੀ ਜ਼ੁਹਦ ਮਨਜ਼ੂਰ ਹੈ ਜੀ
ਖਾਨਦਾਨ ਵਿਚ ਚਿਸ਼੍ਟਤੀਯਾਂ ਕਾਮਲੀਅਤ ਸ਼ਹਿਰ ਫੱਕਰ ਦਾ ਪਟਨ ਮਸ਼ਹੂਰ ਹੈ ਜੀ
ਸ਼ਾਕਰ ਗੰਜ ਨੇ ਆਨ ਮੁਕਾਮ ਕੀਤਾ, ਦੁਖ ਦਰਦ ਪੰਜਾਬ ਦਾ ਦੂਰ ਹੈ ਜੀ
ਯਾਰਾਂ ਅਸਾਂ ਨੂੰ ਆਨ ਸਵਾਲ ਕੀਤਾ, ਕਿੱਸਾ ਹੀਰ ਦਾ ਨਵਾਂ ਬਣਾਯਿਏ ਜੀ                         ||5||


es prem di jhok da sabh kissa dabb sohne naal sunayiye ji
naal ajab bhaar de shiar karke ranje heer da mel milayiye ji
yaaran naal majalsan vich behke maza heer de ishak da payiye ji
ranje heer de ishq di gall sutti nawe sire ton fer jagayiye ji
waras shah piyarian naal ralke, hun ishq di baat chilayiye ji



ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਢਬ ਸੋਹਣੇ ਨਾਲ ਸੁਣਾਈਏ ਜੀ
ਨਾਲ ਅਜਬ ਬਾਹਰ ਦੇ ਸ਼ਿਅਰ ਕਰਕੇ ਰਾਂਝੇ ਹੀਰ ਦਾ ਮੇਲ ਮਿਲਾਈਏ ਜੀ
ਯਾਰਾਂ ਨਾਲ ਮਜਲਸਾਂ ਵਿਚ ਬੇਹਿਕੇ ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ
ਰੰਜੇ ਹੀਰ ਦੇ ਇਸ਼ਕ਼ ਦੀ ਗੱਲ ਸੁੱਤੀ ਨਵੇ ਸਿਰੇ ਤੋਂ ਫੇਰ ਜਾਗਾਈਏ ਜੀ
ਵਾਰਸ ਸ਼ਾਹ ਪਿਆਰਿਆਂ ਨਾਲ ਰਲਕੇ , ਹੁਣ ਇਸ਼ਕ਼ ਦੀ ਬਾਤ ਚਿਲਾਈਏ ਜੀ                  ||6||


huqum mann ke sajjna piyarian da , kissa ajab bahaar da joriya e
Fikkre jorh ke khoob darust keete , nawan full gulaab da torhiya e
bahut jee de vich tadbeer karke, farhad pahaarh nu torhiya e
sabha aan ke zeb bnaa ditti, jiha atar gulaab nachoriya e



ਹੁਕਮ ਮੰਨਕੇ ਸੱਜਨਾ ਪਿਆਰਿਆਂ ਦਾ , ਕਿੱਸਾ ਅਜਬ ਬਹਾਰ ਦਾ ਜੋੜਿਆ ਏ
ਫਿਕਰੇ ਜੋੜ ਕੇ ਖੂਬ ਦਰੁਸਤ ਕੀਤੇ , ਨਵਾਂ ਫੁੱਲ ਗੁਲਾਬ ਦਾ ਤੋੜਿਆ ਏ
ਬਹੁਤ ਜੀਅ ਦੇ ਵਿਚ ਤਦਬੀਰ ਕਰਕੇ, ਫਰਿਹਾਦ ਪਹਾਢੜ ਨੂੰ ਤੋੜਿਆ ਏ
ਸਭਾ ਆਣ ਕੇ ਜ਼ੇਬ ਬਣਾ ਦਿਤੀ ਜਿਹਾ ਅਤਰ ਗੁਲਾਬ ਨਾਚੋੜਿਆ ਏ                              ||7||


ikk takhat hajariyon gall keeche, jithay ranjhean rang machaya ee
chail gabhroo mast albelrhe ne, sundar ikk thin ikk swaiya ee
wale kokle mundari majj loonji ( putha faffa),nawan thaath ye thaath charhaiya ee
ki sifat hazare di aakh skaan, goya behshat zameen te ayia ee



ਇਕ ਤਖਤ ਹਾਜ਼ਾਰਿਓਂ ਗਲ ਕੀਚੇ , ਜਿਥੇ ਰੰਝਿਆਂ ਰੰਗ ਮਚਾਆ ਈ
ਛੈਲ ਗਭਰੂ ਮਾਸਤ ਅਲ੍ਬੇਲ੍ਰ੍ੜੇ ਨੇ, ਸੁੰਦਰ ਇੱਕ ਥੀਂ ਇੱਕ ਸਵਾਇਆ ਈ
ਵਾਲੇ ਕੋਕਲੇ ਮੁੰਦਰੀ ਮਝ ਲੁੱਙੀ, ਨਵਾ ਠਾਠ ਤੇ ਠਾਠ ਚੜਾਇਆ ਈ
ਕੀ ਸਿਫਤ ਹਜ਼ਾਰੇ ਦੀ ਆਖ ਸਕਾਂ, ਗੋਯਾ ਬਹਿਸ਼ਤ ਜ਼ਮੀਨ ਤੇ ਆਇਆ ਈ                 ||8||


Mauju chodhari pind di paah wala, changyann bhayian, da sardaar aahaa
ath puttar do beteeyan tisdeean ne, wadda tabbar te parwar aahaa
bhalyan bhayeean wich parteet usdi, manniya chodhari te sarkaar aahaa
waras shah eh kudratan rabb deeyan ne, dheedho naal Os bahut pyaar aahaa



ਮੌਜੂ ਚੋਧਰੀ ਪਿੰਡ ਦੀ ਪਾਹ ਵਾਲਾ, ਚੰਗਿਆਂ ਭਈਆਂ ਦਾ ਸਰਦਾਰ ਆਹਾ
ਅਠ ਪੁੱਤਰ ਦੋ ਬੇਟੀਯਾਂ ਤਿਸਦੀਆਂ ਨੇ, ਵੱਡਾ ਟੱਬਰ ਤੇ ਪਰਿਵਾਰ ਆਹਾ
ਭਲਿਆਂ ਭਾਈਆਂ ਵਿਚ ਪ੍ਰਤੀਤ ਉਸਦੀ, ਮਾੱਨਿਆ ਚੋਧਰੀ ਤੇ ਸਰਕਾਰ ਆਹਾ
ਵਾਰਸਸ਼ਾਹ ਇਹ ਕੁਦਰਤਾਂ ਰੱਬ ਦੀਯਾਂ ਨੇ, ਧੀਦੋ ਨਾਲ ਉਸ ਬਹੁਤ ਪ੍ਯਾਰ ਆਹਾ          ||9||


baapu kare pyaar te vair bhai, dar baap de tob paye sangde ne
gujhe mehne maar ke sapp wanjoon,usde kaalje nu paye dangde ne
koi wass  na lagne kadd chhadan, dende mehne rang brang de ne
warash shah eh garj hai bahut pyaari, hor saak na sain  te sangde ne



ਬਾਪੁ ਕਰੇ ਪ੍ਯਾਰ ਤੇ ਵੈਰ ਭਾਈ, ਡਰ ਬਾਪ ਦੇ ਤੋਂ ਪਏ ਸੰਗਦੇ ਨੇ
ਗੁੱਝੇ ਮੇਹਣੇ ਮਾਰ ਕੇ ਸੱਪ ਵਾਙੂ, ਉਸਦੇ ਕਾਲਜੇ ਨੂ ਪਏ ਡੰਗਦੇ ਨੇ
ਕੋਈ ਵੱਸ ਨਾ ਲੱਗਨੇ ਕੱਢ ਛੱਡਣ, ਦੇਂਦੇ ਮੇਹਣੇ ਰੰਗ ਬ੍ਰੰਗ ਦੇ ਨੇ
ਵਰਸ਼ ਸ਼ਾਹ ਇਹ ਗਰਜ ਹੈ  ਬਹੁਤ ਪਿਆਰੀ, ਹੋਰ ਸਾਕ ਨਾ ਸੈਨ ਤੇ ਸੰਗਦੇ ਨੇ               ||10||


taqdeer seti maujoo phot hoiya, bhai ranjhe de naal khaherhde ne
nitt sajjna ghau kalejrhe da,gallan tikkhian naal ucherhde ne
khaye rajj ke ghoorda fire rannan,  kadd riktan dheedo nu cherhde ne
bhai bhabiyan wair dian karan gallan, eh jhagrha nitt nabherde ne



ਤਾਕ਼ਦੀਰ ਸੋਟੀ ਮੌਜੂ ਫ਼ੌਤ ਹੋਇਆ,ਭਾਈ ਰਾਂਝੇ ਦੇ ਨਾਲ ਖਹੇੜਦੇ ਨੇ
ਨਿੱਤ ਸੱਜਣਾ ਘਾਉ ਕਲੇਜੜੇ ਦਾ, ਗੱਲਾਂ ਤਿੱਖੀਆਂ ਨਾਲ ਉਚੇੜਦੇ ਨੇ
ਖਾਏਂ ਰੱਜ ਕੇ ਘੂਰਦਾ ਫਿਰੇਂ ਰੰਨਾਂ,ਕੱਢ ਰਿਕਤਾਂ ਧੀਦੋ ਨੂੰ ਛੇੜਦੇ ਨੇ
ਭਾਈ ਭਬੀਆਂ ਵੈਰ ਦੀਆਂ ਕਰਨ ਗੱਲਾਂ, ਇਹ ਝਗੜਾ ਨਿਤ ਨਬੇੜਦੇ ਨੇ                       ||11||



hazrat kaaji te painch sdaa saare bhaiyaan zimin di kachh pawayeean ee
waddi de ke zimin de bane waras, banjar zimin ranjete nu aayeean ee
kachhan maar shareek mazaak karde bhaiyan ranjhe de baab banayeean ee
gall bhabiyaan eh banaa chhaddi , magar ranjhe de fakkrhi laayeean ee


ਹਜ਼ਰਤ ਕਾਜ਼ੀ ਤੇ ਪੈਂਛ ਸਦਾ ਸਾਰੇ ਭਾਈਆਂ ਜ਼ਿਮੀਂ ਦੀ ਕੱਛ ਪਵਾਈਆਂ ਈ
ਵੱਢੀ ਦੇ ਕੇ ਜ਼ਿਮੀ ਦੇ ਬਣੇ ਵਾਰਸ, ਬੰਜਰ ਜ਼ਿਮੀਂ ਰੰਝੇਟੇ ਨੂੰ ਆਈਆ ਈ
ਕਅਛਆਂ ਮਾਰ ਸ਼ਰੀਕ ਮਜ਼ਾਕ ਕਰਦੇ ਭਾਈਆਂ ਰਾਂਝੇ ਦੇ ਬਾਬ ਬਣਾਈਆ ਈ
ਗਲ ਭਾਬੀਆਂ ਇਹ ਬਣਾ ਛੱਡੀ, ਮਗਰ ਰਾਂਝੇ ਦੇ ਬਾਬ ਬਣਾਈਆ ਈ                             ||12||

pindan chatt ke choprhe jinnah, kise rann ki os nu chaahana een
jinnah wanjlee kachh vich paye firnee, tinnan ghar ki add ke bahuna een
jinnah bhon de waaste kare daayve, tinnan torh laa mool nibhohna een
dine wanjali waahe te raat gaawe, kise roz da eh prohna een


ਪਿੰਡਾ ਚੱਟ ਕੇ ਚੋਪਣੇ ਪਟੇ ਜਿਨ੍ਹਾਂ,ਕਿਸੇ ਰੰਨ ਕੀ ਓਸ ਨੂੰ ਚਾਹਨਾ ਈਂ
ਜਿਨ੍ਹਾਂ ਵੰਝਲੀ ਕੱਛ ਵਿਚ ਪਾਈ ਫਿਰਨੀ,ਤਿਨ੍ਹਾਂ ਘਰ ਕੀ ਅੱਡ ਕੇ ਬਾਹੁਨਾ ਈਂ
ਜਿਨ੍ਹਾਂ ਭੌਂ ਦੇ ਵਾਸਟੇ ਕਰੇ ਦਾਅਵੇ, ਤਿਨ੍ਹਾਂ ਤੌੜ ਲਾ ਮੂਲ ਨਿਬਾਹੁਨਾ ਈਂ
ਦਿਨੇ ਵੰਝਲੀ  ਵਾਹੇ  ਤੇ ਰਾਤ ਗਾਵੇ, ਕਿਸੇ ਰੋਜ਼ ਦਾ ਇਹ ਪ੍ਰਾਹੁਨਾ ਈਂ                              ||13||




hath pakarh harnalyeean meean ranjha, hall vohn nu turant tyaar hoia
vich jameen de jayeke hall jutta,naal dhupp de bahut lachaar hoia
ro ro maa te baap nu yaad karda, hall vohn thin sakht bezaar hoia
khushi gayee waras maa baap seti, ral bhaiaan naal khuaar hoia

ਹਥ ਪਕੜ ਹਰਨਾਲੀਆਂ ਮੀਆਂ ਰਾਂਝਾ,ਹੱਲ ਵਾਹੁਣ ਨੂੰ ਤਿਆਰ ਹੋਇਆ
ਵਿਚ ਜ਼ਿਮੀਂ ਦੇ ਜਾਇਕੇ ਹੱਲ ਜੁੱਤਾ,ਨਾਲ ਧੁੱਪ ਦੇ ਬਹੁਟ ਲਾਚਾਰ ਹੋਇਆ
ਰੋ ਰੋ ਮਾਂ ਟੇ ਬਾਪ ਨੂੰ ਯਾਦ ਕਰਦਾ,ਹੱਲ ਵਾਹੁਣ ਥੀਂ ਸਖਤ ਬੇਜ਼ਾਰ ਹੋਇਆ
ਖੁਸ਼ੀ ਗਈ ਵਾਰਸ ਮਾਂ ਬਾਪ ਸੇਟੀ, ਰਲ ਭਾਈਆਂ ਨਾਲ ਖੁਆਰ ਹੋਇਆ                           ||14||


Stay tuned for more.. To read previous couplets 1-3 Click.

Comments

Popular Posts